10 Lines Essay on My Friend in Punjabi | ਪੰਜਾਬੀ ਵਿੱਚ ‘ਮੇਰਾ ਦੋਸਤ’ ਉੱਤੇ 10 ਲਾਈਨਾਂ
- ਮੇਰੇ ਦੋਸਤ ਦਾ ਨਾਮ ਅਮਨ ਹੈ।
- ਉਹ ਮੇਰੇ ਨਾਲ ਇੱਕੇ ਕਲਾਸ ਵਿੱਚ ਪੜ੍ਹਦਾ ਹੈ।
- ਅਸੀਂ ਇਕੱਠੇ ਖੇਡਦੇ ਹਾਂ।
- ਉਹ ਹਮੇਸ਼ਾ ਸੱਚ ਬੋਲਦਾ ਹੈ।
- ਅਸੀਂ ਇਕੱਠੇ ਟਿਊਸ਼ਨ ਵੀ ਜਾਂਦੇ ਹਾਂ।
- ਉਹ ਕਦੇ ਵੀ ਮੇਰਾ ਮਜ਼ਾਕ ਨਹੀਂ ਉਡਾਉਂਦਾ |
- ਉਹ ਮੇਰੀ ਪੜ੍ਹਾਈ ਵਿੱਚ ਮਦਦ ਕਰਦਾ ਹੈ।
- ਉਹ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਹੈ।
- ਜਦੋਂ ਮੈਂ ਉਦਾਸ ਹੁੰਦਾ ਹਾਂ, ਉਹ ਮੈਨੂੰ ਹੱਸਾਉਂਦਾ ਹੈ।
- ਮੈਂ ਹਰ ਰੋਜ਼ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਕਿ ਮੇਰੇ ਕੋਲ ਇੰਨਾ ਚੰਗਾ ਦੋਸਤ ਹੈ।
ਹੋਰ ਪੜੋ - ਪਿਤਾ ਜੀ ਉੱਤੇ ਲੇਖ
150 Words Essay on My Friend in Punjabi | ਮੇਰਾ ਦੋਸਤ – 150 ਸ਼ਬਦਾਂ ਦਾ ਲੇਖ
ਮੇਰੇ ਦੋਸਤ ਦਾ ਨਾਮ ਅਮਨ ਹੈ। ਉਹ ਮੇਰੇ ਨਾਲ ਇੱਕੇ ਕਲਾਸ ਵਿੱਚ ਪੜ੍ਹਦਾ ਹੈ। ਅਸੀਂ ਹਰ ਦਿਨ ਇਕੱਠੇ ਸਕੂਲ ਜਾਂਦੇ ਹਾਂ ਅਤੇ ਆਪਣੇ ਹੋਮਵਰਕ ਵਿੱਚ ਇੱਕ-ਦੂਜੇ ਦੀ ਮਦਦ ਕਰਦੇ ਹਾਂ। ਅਮਨ ਬਹੁਤ ਹੀ ਸਮਝਦਾਰ ਅਤੇ ਮਿਹਨਤੀ ਵਿਦਿਆਰਥੀ ਹੈ। ਉਹ ਹਮੇਸ਼ਾ ਸੱਚ ਬੋਲਦਾ ਹੈ ਅਤੇ ਕਿਸੇ ਦੀ ਭਾਵਨਾ ਨੂੰ ਕਦੇ ਨਹੀਂ ਠੇਸ ਪਹੁੰਚਾਉਂਦਾ।
ਅਸੀਂ ਸਕੂਲ ਤੋਂ ਬਾਅਦ ਮਿਲਕੇ ਖੇਡਦੇ ਹਾਂ। ਖੇਡ ਦੌਰਾਨ ਉਹ ਹਮੇਸ਼ਾ ਮੇਰੀ ਹੋਂਸਲਾ ਅਫਜਾਈ ਕਰਦਾ ਹੈ। ਅਸੀਂ ਇਕੱਠੇ ਟਿਊਸ਼ਨ ਵੀ ਜਾਂਦੇ ਹਾਂ, ਜਿੱਥੇ ਉਹ ਮੈਨੂੰ ਪੜ੍ਹਾਈ ਵਿੱਚ ਮਦਦ ਕਰਦਾ ਹੈ। ਜਦੋਂ ਮੈਂ ਕਿਸੇ ਚੀਜ਼ ਨੂੰ ਸਮਝਣ ਵਿੱਚ ਔਖਾ ਮਹਿਸੂਸ ਕਰਦਾ ਹਾਂ, ਉਹ ਮੇਰੀ ਮਦਦ ਕਰਦਾ ਹੈ।
ਅਮਨ ਬਹੁਤ ਹੀ ਇਮਾਨਦਾਰ ਦੋਸਤ ਹੈ। ਉਹ ਕਿਸੇ ਦਾ ਮਜ਼ਾਕ ਉਡਾਉਣ ਦੀ ਬਜਾਏ ਹਰ ਕਿਸੇ ਦੀ ਮਦਦ ਕਰਦਾ ਹੈ। ਜਦੋਂ ਮੈਂ ਉਦਾਸ ਹੁੰਦਾ ਹਾਂ, ਉਹ ਮੈਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀਆ ਬਾਤਾਂ ਅਤੇ ਵਤੀਰੇ ਨੇ ਹਮੇਸ਼ਾ ਮੈਨੂੰ ਪ੍ਰੇਰਿਤ ਕੀਤਾ ਹੈ।
ਮੈਂ ਆਪਣੇ ਪਰਮਾਤਮਾ ਦਾ ਹਰ ਰੋਜ਼ ਧੰਨਵਾਦ ਕਰਦਾ ਹਾਂ ਕਿ ਮੈਨੂੰ ਅਮਨ ਵਰਗਾ ਇੰਨਾ ਚੰਗਾ ਦੋਸਤ ਮਿਲਿਆ। ਅਮਨ ਸਿਰਫ਼ ਮੇਰਾ ਦੋਸਤ ਹੀ ਨਹੀਂ, ਬਲਕਿ ਮੇਰੇ ਲਈ ਇੱਕ ਭਰਾ ਵਾਂਗ ਹੈ।
ਜੇ ਤੁਸੀਂ ‘ਮੇਰਾ ਦੋਸਤ’ ਬਾਰੇ ਲੈਕਚਰ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੀ ਵੀਡੀਓ ਦੇਖ ਸਕਦੇ ਹੋ:
ਹੋਰ ਪੜੋ - ਮਾਤਾ ਜੀ ਉੱਤੇ ਲੇਖ