333 words
2 minutes
Essay on Bhagat Singh in Punjabi | ਪੰਜਾਬੀ ਵਿੱਚ Bhagat Singh ਉੱਤੇ ਲੇਖ
10 Lines Essay on Sardar Bhagat Singh in Punjabi | ਪੰਜਾਬੀ ਵਿੱਚ ਸਰਦਾਰ ਭਗਤ ਸਿੰਘ ‘ਤੇ 10 ਲਾਈਨਾਂ
- ਸਰਦਾਰ ਭਗਤ ਸਿੰਘ ਭਾਰਤ ਦੇ ਮਹਾਨ ਸ਼ਹੀਦ ਸਨ।
- ਉਨ੍ਹਾਂ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ, ਜਿਲ੍ਹਾ ਲਾਇਲਪੁਰ (ਪਾਕਿਸਤਾਨ)ਵਿੱਚ ਹੋਇਆ ਸੀ।
- ਉਨ੍ਹਾਂ ਦੇ ਪਿਤਾ ਦਾ ਨਾਮ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ।
- ਉਹ ਛੋਟੀ ਉਮਰ ਤੋਂ ਹੀ ਦੇਸ਼ ਭਗਤੀ ਵਾਲੇ ਸਨ।
- ਉਨ੍ਹਾਂ ਨੇ ਅੰਗਰੇਜ਼ ਸਰਕਾਰ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਕਈ ਆੰਦੋਲਨ ਕੀਤੇ।
- 1928 ਵਿੱਚ ਉਨ੍ਹਾਂ ਨੇ ਸਾਂਡਰਸ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ।
- 1929 ਵਿੱਚ ਉਨ੍ਹਾਂ ਨੇ ਅਸੈੰਬਲੀ ‘ਚ ਬੰਬ ਸੁੱਟ ਕੇ ਅੰਗਰੇਜ਼ ਸਰਕਾਰ ਦਾ ਵਿਰੋਧ ਕੀਤਾ।
- ਉਨ੍ਹਾਂ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ ਸੁਖਦੇਵ ਤੇ ਰਾਜਗੁਰੂ ਦੇ ਨਾਲ ਫਾਂਸੀ ਦੇ ਦਿੱਤੀ ਗਈ।
- ਭਗਤ ਸਿੰਘ ਨੇ ਕਿਹਾ ਸੀ, “ਇਨਕਲਾਬ ਜਿੰਦਾਬਾਦ!”
- ਉਹ ਅੱਜ ਵੀ ਸਭ ਦੇ ਦਿਲਾਂ ਵਿੱਚ ਜ਼ਿੰਦਾ ਹਨ ਅਤੇ ਉਨ੍ਹਾਂ ਦੀ ਦਲੇਰੀ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਹੈ।
ਹੋਰ ਪੜੋ - ਵਿਸਾਖੀ ਦਾ ਮੇਲਾ ਲੇਖ
150 Words Essay on Sardar Bhagat Singh in Punjabi | ਪੰਜਾਬੀ ਵਿੱਚ ਸਰਦਾਰ ਭਗਤ ਸਿੰਘ ਉੱਤੇ 150 ਸ਼ਬਦਾਂ ਦਾ ਲੇਖ
ਸਰਦਾਰ ਭਗਤ ਸਿੰਘ ਭਾਰਤ ਦੇ ਮਹਾਨ ਸ਼ਹੀਦ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਿੰਦਗੀ ਵਾਰ ਦਿੱਤੀ। ਉਨ੍ਹਾਂ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ, ਜਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਸਨ। ਭਗਤ ਸਿੰਘ ਛੋਟੀ ਉਮਰ ਤੋਂ ਹੀ ਦੇਸ਼ ਭਗਤੀ ਵਾਲੇ ਸਨ। ਉਨ੍ਹਾਂ ਨੇ ਅੰਗਰੇਜ਼ ਸਰਕਾਰ ਦੇ ਜੁਲਮਾਂ ਤੋਂ ਮੁਕਤੀ ਲਈ ਕਈ ਆੰਦੋਲਨ ਕੀਤੇ। 1928 ਵਿੱਚ ਉਨ੍ਹਾਂ ਨੇ ਸਾਂਡਰਸ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ। 1929 ਵਿੱਚ ਉਨ੍ਹਾਂ ਨੇ ਅਸੈਂਬਲੀ ‘ਚ ਬੰਬ ਸੁੱਟ ਕੇ ਅੰਗਰੇਜ਼ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕੀਤੀ। 23 ਮਾਰਚ 1931 ਨੂੰ ਉਨ੍ਹਾਂ ਨੂੰ ਸੁਖਦੇਵ ਅਤੇ ਰਾਜਗੁਰੂ ਦੇ ਨਾਲ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਦੇ ਸ਼ਬਦ “ਇਨਕਲਾਬ ਜਿੰਦਾਬਾਦ!” ਅੱਜ ਵੀ ਹਰ ਨੌਜਵਾਨ ਨੂੰ ਪ੍ਰੇਰਿਤ ਕਰਦੇ ਹਨ। ਭਗਤ ਸਿੰਘ ਦੇਸ਼ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਣਗੇ।
ਜੇ ਤੁਸੀਂ ਇਸ ਲੇਖ ‘ਤੇ ਲੈਕਚਰ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ਦਿੱਤੀ ਵੀਡੀਓ ਦੇਖ ਸਕਦੇ ਹੋ:
ਹੋਰ ਪੜੋ - ਮੇਰੇ ਦੋਸਤ ਉੱਤੇ ਲੇਖ